ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ – Kaka – Tennu Ni Khabran

Tennu Ni Khabran Lyrics in Punjabi & English by Singer Kaka

Here you find the full and original lyrics of ‘Tennu Ni Khabran Teriyan Nazraan’ and video song on youtube.




Song – Tennu Ni Khabran

Lyrics, Music & Singer  – Kaka

Cast – Shivani Naryal

Click for Lyrics in English

Tennu Ni Khabran Lyrics in Gurmukhi



ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ,
ਮਿੱਠਾ ਮਿੱਠਾ ਦੇ ‘ਗੀਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ।
ਮੌਤ ਬਣ ਜਾਵੀਂ, ਮੇਰੇ ਕੋਲ਼ ਆਵੀਂ, ਮੈਂ ਗਲ਼ ਤੈਨੂੰ ਲਾਊਂਗਾ,
ਚਾਹੇ ਕੋਈ ਲੁੱਟੇ, ਕੁੱਟੇ, ਪਿੱਟੇ, ਤੇ ਜੋ ਵੀ ਮੁੱਲ ਲੱਗੇ।
ਤੇਰਾ ਚਿਹਰਾ, ਰੱਬ ਹੈ ਮੇਰਾ, ਦੇਖਦਾ ਰਹਿਨੈਂ ਮੈਂ,
ਤੂੰ ਵੀ ਕਦੇ ਤੱਕਲੈ, ਦਿਲ ਮੇਰਾ ਰੱਖਲੈ, ਤੇਰਾ ਕੀ ਮੁੱਲ ਲੱਗੇ।




ਤੇਰੇ ਪਿੰਡ ਗੇਡ਼ਾ, ਛੱਡਾਂ ਦਿਨ ਕਿਹਡ਼ਾ, ਕਿ ਦਿਲ ਜਿਹਾ ਲੱਗਦਾ ਨੀਂ,
ਅੱਖਾਂ ਨਾਲ਼ ਲਿਖਦੀ, ਜਦੋਂ ਨੀਂ ਦਿਖਦੀ, ਹੋਗੀ ਕੋਈ ਭੁੱਲ ਲੱਗੇ।
ਜਦੋਂ ਤੂੰ ਹੱਸਦੀ, ਦਿਲਾਂ ਵਿੱਚ ਧਸਦੀ, ਜਾਨ ਕੱਢ ਲੈਨੀਂ ਐਂ,
ਸੋਹਣੀ-ਸੋਹਣੀ, ਇਹ ਪੱਟ ਹੋਣੀ ਕੁਦਰਤ ਕੁੱਲ ਲੱਗੇ।
Fortis ਕੋਲ਼ੇ, ਕਿੰਨੇ ਦਿਲ ਰੋਲ਼ੇ, Chowk ‘ਤੇ ਮੈਂ ਖਡ਼੍ਹਦਾ,
ਜਦੋਂ ਤੂੰ ਤੱਕਿਆ, ਗਿਆ ਮੈਂ ਚੱਕਿਆ, ਮਿਲ ਗਈ ਖੁਲ੍ਹ ਲੱਗੇ।
Puda ਦੀ ਸਡ਼੍ਹਕ ‘ਤੇ Accident ਬਡ਼ਾ Decent ਹੋਇਆ,
ਮੈਂ ਤੁਰਿਆ-ਤੁਰਿਆ, ਰੇਤ ਬਣ ਭੁਰਿਆ, ਨ੍ਹੇਰੀ ਗਈ ਝੁੱਲ ਲੱਗੇ।
ਅੱਖਾਂ ਮਾਸੂਮ ‘ਚ ਨਾ-ਮਾਲੂਮ ਜਿਹਾ ਸੁਰਮਾ ਪਾਇਆ,
ਸ਼ਾਂਤ ਸੀ ਝੀਲ, ਹੋਇਆ ਇੰਝ Feel, ਹੋਈ ਹਿੱਲਜੁੱਲ ਲੱਗੇ।
ਸ਼ਹਿਦ ਤੋਂ ਮਿੱਠੀਆਂ, ਲਿਖੂੰਗਾ ਚਿੱਠੀਆਂ, ਤੂੰ ਪਡ਼੍ਹ ਬੱਸ ਵਿੱਚ ਬਹਿ ਕੇ,
ਇੱਕ-ਇੱਕ ਅੱਖਰ, ਦੇਸੀ ਸ਼ੱਕਰ ਦੇ ਹੀ ਤੁੱਲ ਲੱਗੇ।




ਤੇਰੀ ਆਵਾਜ਼, ਜਿਵੇਂ ਕੋਈ ਸਾਜ਼, ਸੁਣਨ ਨੂੰ ਦਿਲ ਕਰਦੈ,
ਮੈਂ ਤੈਨੂੰ ਮਨਾਵਾਂ, ਕਿਵੇਂ ਉੱਡ ਆਵਾਂ, ਕਿਵੇਂ ਕੋਈ ਟੁੱਲ ਲੱਗੇ।
ਕਿੰਨਾ ਚਿਰ ਚੋਰੀ-ਚੋਰੀ, ਸ਼ੀਸ਼ੇ ਦੀ ਮੋਰੀ ਸਾਥ ਦਊ,
ਹੋਣਗੀਆਂ ਵਸਲਾਂ, ਜਦੋਂ ਇਹਨਾਂ ਗਜ਼ਲਾਂ ਨੂੰ ਤੇਰੇ ਬੁੱਲ੍ਹ ਲੱਗੇ।
ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ,
ਮਿੱਠਾ ਮਿੱਠਾ ਦੇ ‘ਗੀਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ।

Click here for more Latest Punjabi Songs

Click to Search Lyricstar on Google

Tennu Ni Khabran – Kaka – Video Song



Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 129 times, 1 visits today)

One thought on “ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ – Kaka – Tennu Ni Khabran

Leave a Reply

Your email address will not be published. Required fields are marked *

error: Content is protected !!